Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005388461
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 10th (Old Book), Lesson No. 2 (Advanced Excel)

ਪਾਠ - 2
ਐਡਵਾਂਸਡ ਐਕਸਲ

ਅਭਿਆਸ (Exercise)


5) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
  1. ਕੰਡੀਸ਼ਨਲ ਫਾਰਮੈਟਿੰਗ ਲਾਗੂ ਕਰਨ ਦੇ ਸਟੈੱਪ ਦੱਸੋ।
  2. ਉੱਤਰ:- ਕੰਡੀਸ਼ਨਲ ਫਾਰਮੈਟਿੰਗ ਲਾਗੂ ਕਰਨ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
    1. ਜਿਸ ਡਾਟੇ ਉੱਪਰ ਕੰਡੀਸ਼ਨਲ ਫਾਰਮੈਟਿੰਗ ਲਗਾਉਣੀ ਹੈ ਉਸ ਨੂੰ ਸਿਲੈਕਟ ਕਰੋ।
    2. Format → Conditional Formatting ਮੀਨੂੰ ਕਮਾਂਡ ਉੱਤੇ ਕਲਿੱਕ ਕਰੋ। ਹੇਠਾਂ ਦਿਖਾਏ ਅਨੁਸਾਰ ਡਾਇਲਾਗ ਬਾਕਸ ਨਜ਼ਰ ਆਏਗਾ।
    3. ਚਿੱਤਰ:- ਕੰਡੀਸ਼ਨਲ ਫਾਰਮੈਟਿੰਗ ਡਾਇਲਾਗ ਬਾਕਸ
    4. ਡਾਟੇ ਨਾਲ ਸਬੰਧਿਤ ਕੰਡੀਸ਼ਨ ਦੀ ਚੋਣ ਕਰੋ ਅਤੇ ਲੋੜ ਅਨੁਸਾਰ ਕੀਮਤਾਂ ਭਰੋ।
    5. ਫੌਂਟ, ਬਾਰਡ ਜਾਂ ਪੈਟਰਨ ਆਦਿ ਦਾ ਰੰਗ ਬਦਲਣ ਲਈ Format ਬਟਨ ਤੇ ਕਲਿੱਕ ਕਰੋ ਅਤੇ ਆਪਣੀ ਮਨਚਾਹੀ ਫਾਰਮੈਟਿੰਗ ਚੁਣੋ।
    6. ਜੇਕਰ ਇੱਕ ਤੋਂ ਵੱਧ ਕੰਡੀਸ਼ਨਜ਼ ਲਗਾਉਣਾ ਚਾਹੁੰਦੇ ਹੋ ਤਾਂ Add ਬਟਨ 'ਤੇ ਕਲਿੱਕ ਕਰੋ।
    7. OK ਬਟਨ ਉੱਤੇ ਕਲਿੱਕ ਕਰੋ।
  3. ਡਾਟਾ ਸੌਰਟ ਕਰਨ ਦੇ ਸਟੈੱਪ ਦੱਸੋ।
  4. ਉੱਤਰ:- ਡਾਟਾ ਸੌਰਟ ਕਰਨ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
    1. ਸਭ ਤੋਂ ਪਹਿਲਾਂ ਸੌਰਟ ਕੀਤੇ ਜਾਣ ਵਾਲੇ ਡਾਟੇ ਨੂੰ ਦਾਖਲ ਕਰੋ ਜਾਂ ਪਹਿਲਾਂ ਤੋਂ ਦਾਖਲ ਕੀਤੇ ਡਾਟੇ ਨੂੰ ਸਿਲੈਕਟ ਕਰੋ।
    2. Data → Sort ਮੀਨੂੰ ਕਮਾਂਡ ਉੱਤੇ ਕਲਿੱਕ ਕਰੋ। ਹੇਠਾਂ ਚਿੱਤਰ ਵਿੱਚ ਦਿਖਾਏ ਅਨੁਸਾਰ ਡਾਇਲਾਗ ਬਾਕਸ ਖੁਲ੍ਹੇਗਾ।
    3. ਚਿੱਤਰ:- ਡਾਟਾ ਸੌਰਟ ਡਾਇਲਾਗ ਬਾਕਸ
    4. ਵਧਦੇ ਕ੍ਰਮ ਲਈ Ascending ਅਤੇ ਘੱਟਦੇ ਕ੍ਰਮ ਲਈ Descending ਉੱਤੇ ਕਲਿੱਕ ਕਰੋ।
    5. OK ਬਟਨ ਉੱਤੇ ਕਲਿੱਕ ਕਰੋ, ਡਾਟਾ ਕ੍ਰਮਵਧ (ਸੌਰਟ) ਹੋ ਜਾਵੇਗਾ।
  5. ਮੈਕਰੋ ਬਣਾਉਣ ਦੇ ਸਟੈੱਪ ਦੱਸੋ।
  6. ਉੱਤਰ:- ਮੈਕਰੋ ਦੀ ਵਰਤੋਂ ਕਮਾਂਡਜ਼ ਦੀ ਲਿਸਟ ਨੂੰ ਸਟੋਰ ਕਰਲ ਲਈ ਕੀਤੀ ਜਾਂਦੀ ਹੈ। ਇਸ ਲਈ ਹੇਠ ਲਿਖੇ ਸਟੈੱਪ ਵਰਤੇ ਜਾਂਦੇ ਹਨ: -
    1. ਸਭ ਤੋਂ ਪਹਿਲਾਂ Tools → Macro → Record New Macro ਮੀਨੂੰ ਕਮਾਂਡ ਉੱਤੇ ਕਲਿੱਕ ਕਰੋ। ਹੇਠਾਂ ਦਿਖਾਏ ਅਨੁਸਾਰ ਡਾਇਲਾਗ ਬਾਕਸ ਨਜ਼ਰ ਆਵੇਗਾ।
    2. ਚਿੱਤਰ:- ਰਿਕਾਰਟ ਮੈਕਰੋ ਡਾਇਲਾਗ ਬਾਕਸ
    3. ਇਸ ਡਾਇਲਾਗ ਬਾਕਸ ਵਿੱਚ ਨਿਰਧਾਰਿਤ ਟੈਕਸਟ ਬਾਕਸਾਂ ਵਿੱਚ ਮੈਕਰੋ ਦਾ ਨਾਮ, ਸ਼ਾਰਟਕਟ ਕੀਅ ਅਤੇ ਡੈਸਕ੍ਰਿਪਸ਼ਨ ਟੈਕਸਟ ਭਰੋ ਅਤੇ OK ਬਟਨ ਉੱਤੇ ਕਲਿੱਕ ਕਰੋ।
    4. ਹੁਣ ਜਿਸ ਕਮਾਂਡ ਜਾਂ ਕੰਮ ਨੂੰ ਰਿਕਾਰਡ ਕਰਨਾ ਚਾਹੁੰਦੇ ਹੋ ਉਸ ਨੂੰ ਕਰੋ। ਉਦਾਹਰਣ ਵਜੋਂ ਜੇਕਰ ਨਵੀਂ ਵਰਕਸ਼ੀਟ ਇਨਸਰਟ ਕਰਨ ਦਾ ਮੈਕਰੋ ਬਣਾਉਣਾਂ ਚਾਹੁੰਦੇ ਹੋ ਤਾਂ Insert → Worksheet ਮੀਂਨੂੰ ਕਮਾਂਡ ਉੱਤੇ ਕਲਿੱਕ ਕਰੋ।
    5. ਰਿਕਾਰਡਿੰਗ ਨੂੰ ਰੋਕਣ ਲਈ Stop Recording ਬਟਨ ਉੱਤੇ ਕਲਿੱਕ ਕਰੋ। ਤੁਹਾਡੇ ਦੁਆਰਾ ਚਲਾਈਆਂ ਕਮਾਂਡਾਂ ਜਾਂ ਕੀਤੇ ਕੰਮ ਦਾ ਮੈਕਰੋ ਰਿਕਾਰਡ ਹੋ ਜਾਵੇਗਾ।
  7. ਡਾਟਾ ਫਾਰਮ ਵਿੱਚ ਨਵਾਂ ਰਿਕਾਰਡ ਦਾਖਲ ਕਰਨ ਦੇ ਸਟੈੱਪ ਦੱਸੋ।
  8. ਉੱਤਰ:- ਡਾਟਾ ਫਾਰਮ ਵਿੱਚ ਨਵਾਂ ਰਿਕਾਰਡ ਦਾਖਲ ਕਰਨ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
    1. ਸਭ ਤੋਂ ਪਹਿਲਾਂ ਭਰੇ ਹੋਏ ਡਾਟੇ ਨੂੰ ਸਿਲੈਕਟ ਕਰੋ ਅਤੇ Data → Form 'ਤੇ ਕਲਿੱਕ ਕਰੋ। ਹੇਠਾਂ ਦਿਖਾਏ ਚਿੱਤਰ ਅਨੁਸਾਰ ਡਾਟਾ ਫਾਰਮ ਖੁੱਲ੍ਹ ਜਾਵੇਗਾ।
    2. ਚਿੱਤਰ:- ਡਾਟਾ ਫਾਰਮ
    3. ਨਵਾਂ ਰਿਕਾਰਡ ਦਾਖਲ ਕਰਨ ਲਈ New ਬਟਨ ਉੱਤੇ ਕਲਿੱਕ ਕਰੋ, ਸਬੰਧਤ ਡਾਟਾ ਫੀਲਡ ਖਾਲੀ ਹੋ ਜਾਣਗੀਆਂ
    4. ਇਹਨਾਂ ਖਾਲੀ ਹੋਈਆਂ ਫੀਲਡਜ਼ ਜਾਂ ਟੈਕਸਟ ਬਾਕਸਾਂ ਵਿੱਚ ਲੋੜੀਂਦਾ ਡਾਟਾ ਭਰੋ।
    5. ਜੇਕਰ ਇੱਕ ਤੋਂ ਵੱਧ ਰਿਕਾਰਡ ਦਾਖਲ ਕਰਨੇ ਹੋਣ ਤਾਂ ਹਰ ਨਵਾਂ ਰਿਕਾਰਡ ਦਾਖਲ ਕਰਨ ਤੋਂ ਪਹਿਲਾਂ New ਬਟਨ 'ਤੇ ਕਲਿੱਕ ਕਰੋ ਅਤੇ ਅੰਤ ਵਿੱਚ Close ਬਟਨ ਉੱਤੇ ਕਲਿੱਕ ਕਰੋ।

SmartStudies.in © 2012-2023